in

ਯੂਰਪ ਦੀਆਂ ਘੜ੍ਹੀਆਂ ਹੋਣ ਜਾਣਗੀਆਂ 28 ਮਾਰਚ ਤੋਂ ਇੱਕ ਘੰਟਾ ਅੱਗੇ

ਮਿਲ‍ਾਨ (ਇਟਲੀ) (ਕੈਂਥ)ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੇ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸੰਨ 2001 ਤੋਂ ਇੱਕਸਾਰ ਬਦਲਿਆ ਜਾਂਦਾ ਹੈ। ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਪੂਰੇ ਯੂਰਪ ਦਾ ਟਾਈਮ ਟੇਬਲ ਬਦਲ ਜਾਂਦਾ ਹੈ ਭਾਵ ਕਦੇ ਇੱਕ ਘੰਟਾ ਪਿੱਛੇ ਚਲਾ ਜਾਂਦਾ ਹੈ ਅਤੇ ਕਦੇ ਇੱਕ ਘੰਟਾ ਅੱਗੇ ਆ ਜਾਂਦਾ ਹੈ । ਸਾਲ ਦੇ ਮਾਰਚ ਮਹੀਨੇ ਦੇ ਆਖ਼ਰੀ ਸ਼ਨਿੱਚਰਵਾਰ ਨੂੰ ਰਾਤ ਅਤੇ ਐਤਵਾਰ ਸਵੇਰ 2 ਵਜੇ ਯੂਰਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟੇ ਲਈ ਅੱਗੇ ਆ ਜਾਂਦੀਆਂ ਹਨ ਮਤਲਬ ਜਿਵੇਂ ਕਿ ਜੇਕਰ ਘੜ੍ਹੀ ਅਨੁਸਾਰ ਰਾਤ ਨੂੰ 2 ਵਜੇ ਹੋਣਗੇ ਤਾਂ ਉਸ ਨੂੰ 3 ਸਮਝਿਆ ਜਾਂਦਾ ਹੈ ਤੇ ਇਹ ਟਾਇਮ ਇਸ ਤਰ੍ਹਾਂ ਹੀ ਅਕਤੂਬਰ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਤੱਕ ਚੱਲਦਾ ਰਹਿੰਦਾ ਹੈ ਇਸੇ ਤਰ੍ਹਾਂ ਹੁਣ ਜਦੋ ਇਸ ਸਾਲ 28 ਮਾਰਚ ਸਵੇਰ ਦੇ 2 ਵਜੇ ਹੋਣਗੇ ਤਾਂ ਉਸ ਨੂੰ ਸਵੇਰ ਦੇ 3 ਵਜੇ ਸਮਝਿਆ ਜਾਵੇਗਾ ਤੇ ਯੂਰਪ ਦੀਆਂ ਤਮਾਮ ਘੜ੍ਹੀਆਂ ਇੱਕ ਘੰਟੇ ਲਈ ਅੱਗੇ ਕਰ ਲਈਆਂ ਜਾਣਗੀਆਂ ਜਿਹੜੀਆਂ ਘੜ੍ਹੀਆਂ ਤਾਂ ਕੰਪਿਊਟਰ ਰਾਇਜ਼ਡ ਹਨ ਉਹ ਤਾਂ ਆਪਣੇ ਆਪ ਸਾਲ ਵਿੱਚ ਦੋ ਵਾਰ ਇੱਕ ਘੰਟੇ ਲਈ ਕਦੇ ਅੱਗੇ ਅਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰ ਰਾਇਜ਼ਡ ਘੜ੍ਹੀਆਂ ਨਹੀਂ ਹਨ ਉਹਨਾਂ ਨੂੰ ਸਭ ਲੋਕ ਆਪ ਅੱਗੇ ਪਿੱਛੇ ਕਰ ਲੈਂਦੇ ਹਨ।ਇਸ ਟਾਇਮ ਦੇ ਬਦਲਾਵ ਨਾਲ ਯੂਰਪ ਵਿੱਚ ਰੈਣ ਬਸੇਰਾ ਕਰਦੇ ਵਿਦੇਸ਼ੀਆਂ ਨੂੰ ਹਰ ਸਾਲ ਮਾਰਚ ਅਤੇ ਅਕਤੂਬਰ ਮਹੀਨੇ ਵਿੱਚ ਸਮੇਂ ਦਾ ਭੁਲੇਖਾ ਲੈ ਜਾਂਦਾ ਹੈ ਕਦੇ ਉਹ ਕੰਮ ਉਪੱਰ ਇੱਕ ਘੰਟਾ ਪਹਿਲਾਂ ਚੱਲੇ ਜਾਂਦੇ ਹਨ ਤੇ ਕਦੇ ਇੱਕ ਘੰਟਾ ਲੇਟ ਹੋ ਜਾਂਦੇ ਹਨ।ਜਿਕਰਯੋਗ ਹੈ ਕਿ ਯੂਰਪ ਦੇ ਇਹ ਸਮੇ ਬਦਲਣ ਦੀ ਪ੍ਰਤੀਕ੍ਰਿਆ ਸੰਨ 2001 ਤੋ ਚਲੀ ਆ ਰਹੀ ਹੈ ਬੇਸਕ ਇਸ ਸਮੇ ਦੀ ਤਬਦੀਲੀ ਨਾਲ ਯੂਰਪੀਅਨ ਲੋਕ ਕਾਫੀ ਹੱਦ ਤਕ ਪ੍ਰਭਾਵਿਤ ਹੰਦੇ ਹਨ ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਇਸ ਤਬਦੀਲੀ ਨੂੰ ਗਲਤ ਨਹੀ ਠਹਰਾਇਆ ਪਰ ਹੁਣ ਲੱਗਦਾ ਹੈ ਕਿ ਪੂਰੇ ਯੂਰਪ ਦੇ ਇਹ ਸਮਾਂ ਬਦਲਣ ਦੀ ਪ੍ਰਤੀਕ੍ਰਿਆ ਨੂੰ ਮਾਰਚ 2021 ਤੋਂ ਠਲ ਪੈ ਜਾਵੇਗੀ ਕਿਉਕਿ ਯੂਰਪੀਅਨ ਕਮਿਸਨ ਨੇ ਯੂਰਪ ਦੇ ਇਸ ਸਮਾ ਬਦਲਣ ਦੀ ਪ੍ਰਤੀਕਿਰਆ ਉਪਰ ਰੋਕ ਲਗਾਉਣ ਦਾ ਸਝਾਉ ਸੰਨ 2018 ਵਿੱਚ ਯੂਰਪੀਅਨ ਪਾਰਲੀਮੈਟ ਵਿਚ ਰੱਖਿਆ ਸੀ ਜਿਸ ਉਪਰ ਸਾਰਥਿਕ ਕਾਰਵਾਈ ਹੋ ਰਹੀ ਹੈ ਕਿਉਕਿ ਯੂਰਪੀਅਨ ਕਮਿਸਨ ਅਨੁਸਾਰ ਸਮੇ ਦੀ ਇਸ ਅਦਲਾ ਬਦਲੀ ਵਿਚ 28 ਦੇਸ ਪ੍ਰਭਾਵਿਤ ਹੁੰਦੇ ਹਨ ।ਯੂਰਪੀਅਨ ਕਮਿਸਨ ਦੇ ਇਸ ਸੁਝਾਉ ਉਪੱਰ ਕਾਫ਼ੀ ਵਿਚਾਰ ਚਰਚਾ ਦੇ ਇਹ ਮਤਾ ਬੀਤੇ ਸਮੇ ਦੌਰਾਨ ਸੰਸਦ ਵਿੱਚ 410 ਵੋਟਾਂ ਨਾਲ ਪਾਸ ਹੋ ਗਿਆ ਹੈ ।ਮਤੇ ਅਨੁਸਾਰ ਯੂਰਪੀਅਨ ਦੇਸ਼ਾਂ ਦੇ ਸਮਾਂ ਬਦਲਣ ਦੀ ਇਹ ਪ੍ਰੀਕ੍ਰਿਆ ਮਾਰਚ 2021 ਤੋਂ ਬੰਦ ਕਰ ਦਿੱਤੀ ਜਾਵੇਗੀ।ਯੂਰਪੀਅਨ ਯੂਨੀਅਨ ਵੱਲੋਂ ਸਮਾਂ ਬਦਲਣ ਦੀ ਪ੍ਰੀਕ੍ਰਿਆ ਦਾ ਮੁੱਖ ਮੰਤਵ ਯੂਰਪੀ ਦੇਸ਼ਾਂ ਵਿੱਚ ਅੰਦਰੂਨੀ ਕਾਰੋਬਾਰ ਨੂੰ ਪ੍ਰਫੁਲੱਤ ਕਰਨਾ ਅਤੇ ਊਰਜਾ ਦੀ ਲਾਗਤ ਨੂੰ ਘਟਾਉਣਾ ਸੀ ਪਰ ਇਸ ਬਦਲਾਵ ਨਾਲ ਲੋਕਾਂ ਦਾ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੁੰਦਾ ਸੀ ਜਿਸ ਲਈ ਯੂਰਪੀਅਨ ਕਮਿਸ਼ਨ ਨੂੰ ਇਸ ਬਾਬਤ ਆਪਣਾ ਸੁਝਾਅ ਯੂਰਪੀਅਨ ਪਾਰਲੀੰਮੈਂਟ ਵਿੱਚ ਰੱਖਣਾ ਪਿਆ ਸੀ ।ਜਿਸ ਉਪੱਰ ਇਤਰਾਜਗੀ ਲਈ 1 ਇੱਕ ਸਾਲ ਦਾ ਸਮਾਂ ਸੀ ਜਿਹੜਾ ਕਿ ਹੁਣ ਲੰਘ ਚੁੱਕਾ ਹੈ ਪਰ ਇਸ ਮਤੇ ਲਈ ਕਿਸੇ ਵੀ ਤਰ੍ਹਾਂ ਦੀ ਇਤਰਾਜਗੀ ਦਾ ਕੋਈ ਮਾਮਲਾ ਸਾਹਮਣੇ ਨਹੀ ਆਇਆ ਜਿਸ ਦੇ ਮੱਦੇਨਜਰ ਯੂਰਪੀਅਨ ਯੂਨੀਅਨ ਇਹ ਮਤਾ ਮਾਰਚ 2021 ਤੋਂ ਲਾਗੂ ਕਰ ਦੇਵੇਗੀ ।ਜਿਕਰਯੋਗ ਹੈ ਕਿ ਸਮੇ ਦੇ ਬਦਲਾਵ ਨੂੰ ਬੰਦ ਕਰਨ ਸਬੰਧੀ ਯੂਰਪੀਅਨ ਯੂਨੀਅਨ ਦੀ ਹੁਣ ਤੱਕ ਕੋਈ ਜਾਣਕਾਰੀ ਨਸ਼ਰ ਨਹੀ ਹੋਈ ।ਜੇਕਰ ਇਹ ਸਮੇ ਦੇ ਬਦਲਾਵ ਦਾ ਸਿਲਸਿਲਾ ਬੰਦ ਹੋ ਜਾਂਦਾ ਹੈ ਤਾਂ ਯੂਰਪ ਦੇ ਬਾਸ਼ਿੰਦਿਆਂ ਨੂੰ ਸਮੇਂ ਦੇ ਬਦਲਾਵ ਨਾਲ ਪੇਸ਼ ਆਉਂਦੀ ਪਰੇਸ਼ਾਨੀਆਂ ਨੂੰ ਠੱਲ ਪੈ ਸਕਦੀ ਹੈ ਪਰ ਕਦੋਂ ਇਹ ਯੂਰਪੀਅਨ ਯੂਨੀਅਨ ਹੀ ਦੱਸ ਸਕਦੀ ਹੈ.

ਕਿਸਾਨੀ ਸੰਘਰਸ਼ ਨੂੰ ਸਮਰਪਿਤ 8 ਰੋਜ਼ਾ ਕ੍ਰਿਕਟ ਟੂਰਨਾਮੈਂਟ 7 ਅਪ੍ਰੈਲ ਤੋਂ ਪਿੰਡ ਕਰੀਹਾ ਵਿਖੇ ਸ਼ੁਰੂ

ਸੇਵਾ ਕੇਂਦਰ, ਸੁਲਤਾਨਪੁਰ ਲੋਧੀ ‘ਚ ਸ਼ਵਛ ਅਭਿਆਨ ਤਹਿਤ ਬੂਟੇ ਲਾਏ