in

ਰੋਮ’ਚ ਤੂਫਾਨੀ ਮੀਂਹ ਨੇ ਮਚਾਈ ਤਬਾਹੀ

ਰੋਮ ਵਿੱਚ ਤੂਫਾਨੀ ਮੀਂਹ ਨਾਲ ਭਰਿਆ ਇੱਕ ਰੋਡ ਤੇ ਉਹ ਸਕੂਲ ਜਿੱਥੋਂ 40 ਬੱਚੇ ਸੁੱਰਖਿਆ ਵਿਭਾਗ ਨੇ ਮੀਂਹ ਦੇ ਪਾਣੀ ਤੋਂ ਬਚਾਏ

ਰੋਮ(ਕੈਂਥ) ਬੀਤੀ ਕਲ੍ਹ  ਰੋਮ ਸ਼ਹਿਰ ਵਿਚ  ਤੂਫ਼ਾਨੀ ਮੀਂਹ ਤੇ ਤੇਜ ਹਵਾਵਾਂ ਨੇ  ਰੋਮ ਸ਼ਹਿਰ ਨੂੰ ਬੁਰੀ ਪ੍ਰਭਾਵਿਤ ਕੀਤਾ ।ਸ਼ਹਿਰ ਦੇ ਕਈ ਅਹਿਮ ਇਲਾਕੇ ਪਾਣੀ ਨਾਲ ਭਰ ਗਏ।ਇਹ ਤੂਫਾਨ ਕੱਲ੍ਹ  ਦੁਪਹਿਰ 12:30 ਵਜੇ ਆਇਆ, ਜਿਸ ਨੇ ਸੜਕਾਂ ਨੂੰ ਪੂਰੀ ਤਰਾਂ ਪਾਣੀ ਨਾਲ ਭਰ ਦਿੱਤਾ।ਕਈ ਜਗਾ ਗੱਡੀਆਂ ਦੇ ਪਾਣੀ ਨਾਲ ਖਚਾਖਚ ਰਸਤਿਆਂ ‘ਚ ਫਸ ਜਾਣ ਦੀਆਂ ਖਬਰਾਂ ਵੀ ਮਿਲੀਆ ਹਨ।ਤੂਫਾਨੀ ਮੀਂਹ ਆਉਣ ਕਾਰਨ ਜਮਾਂ ਹੋਏ ਪਾਣੀ ਨਾਲ  ਮਾਹੌਲ ਹੜ੍ਹ ਵਰਗਾ ਬਣ ਗਿਆ ਸੀ ਜਿਸ ਨਾਲ ਆਮ ਜਨਜੀਵਨ ਨੂੰ ਕਾਫੀ ਪ੍ਰਭਾਵਿਤ ਹੋਇਆ।ਕਈ ਜਗਾਂ ਪ੍ਰਭਾਵਿਤ ਲੋਕਾਂ ਨੂੰ ਰਾਹਤ  ਕਾਰਜ ਦੀਆਂ ਟੀਮਾਂ ਦੀ ਮਦਦ ਲੈਣੀ ਪਈ।ਰੋਮ ਦਾ ਪੋਂਟੇ ਮਿਲ਼ਵੀਓ ਇਲਾਕਾ ਤੂਫਾਨੀ ਮੀਂਹ ਕਾਰਨ ਕਾਫ਼ੀ ਪ੍ਰਭਾਵਿਤ। ਦੇਖਿਆ ਗਿਆ ਜਿੱਥੇ ਇਕ ਛੋਟੇ ਬੱਚਿਆਂ ਦੇ ਸਕੂਲ ਵਿਚ 40  ਸਕੂਲੀ ਬੱਚੇ ਪਾਣੀ ਆਉਣ ਕਾਰਨ ਫੱਸ ਗਏ।ਜਿਨ੍ਹਾਂ ਨੂੰ ਪ੍ਰਸ਼ਾਸ਼ਨ ਨੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਤੇ 40 ਸਕੂਲੀ ਬੱਚਿਆਂ ਸਮੇਤ 46 ਲੋਕਾਂ ਦੀ ਮੀਂਹ ਦੇ ਪਾਣੀ ਨਾਲ ਨੱਕੋ ਨੱਕ ਭਰੇ ਸਕੂਲ  ਵਿੱਚੋਂ ਜਾਨ ਬਚਾਈ।ਇਸ ਹਾਦਸੇ ਵਿੱਚ ਡਰੇ ਬੱਚਿਆਂ ਨੂੰ  ਨੇੜਲੇ ਹੋਟਲ ਵਿੱਚ  ਲਿਜਾਇਆ ਗਿਆ, ਅਤੇ ਬਾਅਦ ਵਿੱਚ ਮਾਪਿਆਂ ਦੇ ਹਵਾਲੇ ਕੀਤਾ ਗਿਆ।ਰੋਮ ਸ਼ਹਿਰ ਵਿੱਚ ਆਏ ਮੀਂਹ ਕਾਰਨ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀ ਮਿਲੀ ਪਰ ਫਿਰ ਵੀ ਲੋਕਾਂ ਦਾ ਜਨ ਜੀਵਨ ਕਾਫ਼ੀ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਚੁਫੇਰੇ ਹੈ।

ਸੰਸਾਰ ਭਰ ਵਿੱਚ ਖਾਲਸਾ 1699 ਦੇ ਬ੍ਰਾਡ ਹੇਠ ਬਣੀਆਂ ਘੜੀਆਂ ਨੇ ਮਚਾਈ ਧੂਮ

ਅਪ੍ਰੀਲੀਆ : ਭਾਰਤੀ ਬੱਚਿਆਂ ਲਈ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਸਿੱਖਿਆ ਲਈ ਸ਼ੁਰੂ ਹੋਇਆ ਸਕੂਲ