in

ਅਪ੍ਰੀਲੀਆ : ਭਾਰਤੀ ਬੱਚਿਆਂ ਲਈ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਸਿੱਖਿਆ ਲਈ ਸ਼ੁਰੂ ਹੋਇਆ ਸਕੂਲ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੇ ਸੂਬਾ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਨਗਰ ਕੌਂਸਲ (ਕਮੂਨੇ) ਦੀ ਸਹਾਇਤਾ ਅਤੇ ਭਾਰਤੀ ਭਾਈਚਾਰੇ ਦੇ ਮਾਸਟਰ ਦਵਿੰਦਰ ਸਿੰਘ ਮੋਹੀ ਦੇ ਯਤਨਾਂ ਸਦਕਾ ਅਤੇ ਸਮੂਹ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਭਾਰਤੀ ਭਾਈਚਾਰੇ ਦੇ ਨਵੀਂ ਪੀੜ੍ਹੀ ਦੇ ਬੱਚਿਆਂ ਲਈ ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਗਿਆਨ ਦੀ ਸਿਖਲਾਈ ਲਈ ਸਕੂਲ ਖੋਲਿਆ ਗਿਆ ਹੈ,ਇਸ ਸਕੂਲ ਵਿੱਚ ਬੱਚਿਆਂ ਨੂੰ ਮੁੱਫ਼ਤ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਸਿਖਲਾਈ ਦਿੱਤੀ ਜਾਵੇਗੀ,ਜਿਸ ਦਾ ਬੀਤੇ ਦਿਨੀਂ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਭਾਰਤੀ ਭਾਈਚਾਰੇ ਲੋਕਾਂ ਵਲੋਂ ਰਸਮੀ ਉਦਘਾਟਨ ਸਮਾਰੋਹ ਮੌਕੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ,ਇਸ ਮੌਕੇ ਮਾਸਟਰ ਦਵਿੰਦਰ ਸਿੰਘ ਮੋਹੀ ਅਤੇ ਨਗਰ ਕੌਂਸਲ ਦੇ ਮੈਂਬਰਾਂ ਅਤੇ ਸਕੂਲ ਦੇ ਅਧਿਆਪਕਾਂ ਵਲੋਂ ਇਸ ਪੰਜਾਬੀ, ਹਿੰਦੀ ਭਾਸ਼ਾ ਦੀਆਂ ਲੱਗ ਰਹੀਆਂ ਕਲਾਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ, ਉਨ੍ਹਾਂ ਦੱਸਿਆ ਕਿ ਇਟਲੀ ਵਿੱਚ ਪਿਛਲੇ 30 ਸਾਲਾਂ ਤੋਂ ਸੈਨਸਾਂ ਕਨਫੀਨੇ (ਕਿਸੇ ਚੀਜ਼ ਦਾ ਖਾਤਮਾ ਨਾ ਹੋਵੇ) ਵਿਦੇਸੀ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਦੀ ਆ ਰਹੀ ਹੈ।, ਦਵਿੰਦਰ ਸਿੰਘ ਮੋਹੀ ਨੇ ਦੱਸਿਆ ਕਿ ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਨਗਰ ਕੌਂਸਲ ਵਲੋਂ ਮੈਨੂੰ ਇਹ ਜ਼ਿਮੇਵਾਰੀ ਸੌਂਪੀ ਹੈ ਕਿ ਭਾਰਤੀ ਭਾਈਚਾਰੇ ਦੇ ਨਵੀਂ ਪੀੜ੍ਹੀ ਦੇ ਬੱਚੇ ਜਿੱਥੇ ਇਟਲੀ ਵਿੱਚ ਰਹਿ ਕੇ ਇਟਲੀ ਦੀ ਮਾਤ ਭਾਸ਼ਾ ਦਾ ਗਿਆਨ ਤਾ ਹਾਸਲ ਕਰ ਹੀ ਰਹੇ ਹਨ ਉਥੇ ਨਾਲ ਹੀ ਨਾਲ ਆਪਣੇ ਦੇਸ਼ ਦੀ ਮਾਤ ਭਾਸ਼ਾ ਦਾ ਗਿਆਨ ਵੀ ਬਿਨ੍ਹਾਂ ਕਿਸੇ ਰੁਕਾਵਟ ਤੋਂ ਹਾਸਲ ਕਰ ਸਕਦੇ ਹਨ ਉਨ੍ਹਾਂ ਅੱਗੇ ਦੱਸਿਆ ਕਿ ਮੇਰੀ ਨਗਰ ਕੌਂਸਲ ਵਲੋਂ ਇੱਕ ਸਮਾਜ ਸੇਵੀ ਦੇ ਤੌਰ ਤੇ ਚੌਣ ਕੀਤੀ ਗਈ ਹੈ ਅਤੇ ਮੇਰੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਸਾਡੇ ਭਾਈਚਾਰੇ ਦੇ ਲੋਕਾਂ ਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਭਾਸ਼ਾ ਨਾਲ ਜੋੜ ਕੇ ਰੱਖਾ ਤਾ ਜੋ ਇਟਲੀ ਦੀ ਧਰਤੀ ਤੇ ਰਹਿਣ ਬਸੇਰਾ ਕਰ ਰਹੇ ਭਾਰਤੀਆਂ ਦੇ ਬੱਚੇ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿਣ, ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਵੀ ਬੋਲਦਿਆਂ ਦੱਸਿਆ ਕਿ ਇਸ ਸੰਸਥਾ ਵਲੋਂ ਇਟਲੀ ਦੇ ਨਾਲ ਨਾਲ ਵਿਦੇਸ਼ੀ ਮੂਲ਼ ਦੇ ਸੱਭਿਆਚਾਰਕ, ਇਤਿਹਾਸ, ਅਤੇ ਕਲਚਰਲ ਕਿਰਿਆਵਾਂ ਨੂੰ ਪ੍ਰਫੁੱਲਿਤ ਕਰਦੀਂ ਆ ਰਹੀ ਹੈ,ਜੋ ਕਿ ਇੱਕ ਬਹੁਤ ਵੱਡਾ ਉਪਰਾਲਾ ਹੈ,ਇਸ ਸਮਾਰੋਹ ਮੌਕੇ ਭਾਰਤੀ ਭਾਈਚਾਰੇ ਦੇ ਵੱਖ-ਵੱਖ ਆਗੂਆਂ ਵੱਲੋਂ ਨਗਰ ਕੌਂਸਲ (ਕਮੂਨਾ) ਅਤੇ ਦਵਿੰਦਰ ਸਿੰਘ ਮੋਹੀ ਵਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਅਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

ਰੋਮ’ਚ ਤੂਫਾਨੀ ਮੀਂਹ ਨੇ ਮਚਾਈ ਤਬਾਹੀ

ਇਟਲੀ ਦਾ ਇੱਕ ਡਾਕਟਰ ਸਲਾਖ਼ਾਂ ਪਿੱਛੇ ,ਭਾਰਤੀ ਲੋਕਾਂ ਨੂੰ ਦਵਾਈ ਥਾਂ ਲਿਖ ਦਿੰਦਾ ਸੀ ਨਸ਼ੇ ਦੇ ਪੱਤੇ