in

ਲਾਤੀਨਾ ਦੇ ਇੱਕ ਹੋਰ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ

3 ਨੌਜਵਾਨਾਂ ਦੀ ਮੌਤ ਨਾਲ ਭਾਰਤੀ ਭਾਈਚਾਰਾ ਡੂੰਘੇ ਸੋਗ ਵਿੱਚ

ਰੋਮ (ਇਟਲੀ) (ਕੈਂਥ) – ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਭਾਰਤੀ ਭਾਈਚਾਰੇ ਉੱਪਰ ਨਿਰੰਤਰ ਕੁਦਰਤ ਦਾ ਕਹਿਰ ਛਾਇਆ ਹੋਇਆ ਹੈ, ਪਿਛਲੇ 10 ਦਿਨਾਂ ਦੌਰਾਨ 3 ਗੱਭਰੂ ਪੰਜਾਬੀ ਨੌਜਵਾਨਾਂ ਦੀ ਮੌਤ ਨਾਲ ਪੂਰਾ ਇਲਾਕਾ ਡੂੰਘੇ ਸੋਗ ਵਿੱਚੋਂ ਲੰਘ ਰਿਹਾ ਹੈ। ਇੱਕ ਪੰਜਾਬੀ ਨੌਜਵਾਨ ਉਜਾਗਰ ਸਿੰਘ ਦੀ ਦੀਵਾਲੀ ਦੀ ਰਾਤ 12 ਨਵੰਬਰ ਨੂੰ ਮੌਤ ਹੋਈ, ਫਿਰ 16 ਨਵੰਬਰ ਨੂੰ ਨੌਜਵਾਨ ਰਾਕੇਸ਼ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ ਤੇ ਹੁਣ ਇਹ ਨੌਜਵਾਨ ਜਿਸ ਦਾ ਨਾਮ ਕਮਲ ਸਿੰਘ ਦੱਸਿਆ ਜਾ ਰਿਹਾ ਹੈ, ਇਸ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਨਾਲ ਸਭ ਅੱਖਾਂ ਨਮ ਹੋ ਗਈਆਂ ਹਨ।
ਮਿਲੀ ਜਾਣਕਾਰੀ ਅਨੁਸਾਰ 23 ਨਵੰਬਰ ਦੀ ਸਵੇਰ, ਕਮਲ ਸਿੰਘ (21) ਆਪਣੇ ਦੋਸਤ ਨਾਲ ਸ਼ਹਿਰ ਪੁਨਤੀਨੀਆਂ ਨੇੜੇ ਕੰਮ ‘ਤੇ ਜਾ ਰਿਹਾ ਸੀ ਕਿ ਉਸ ਦੀ ਗੱਡੀ ਬੀ ਐਮ ਡਬਲ ਯੂ ਬੇਕਾਬੂ ਹੋ ਕੇ ਰੋਡ ਮੀਲੀਆਰਾ ਨੰਬਰ 48 ਉੱਪਰ ਇੱਕ ਦਰਖ਼ਤ ਨਾਲ ਟਕਰਾਅ ਗਈ। ਇਹ ਟੱਕਰ ਇੰਨੀ ਜਬਰਦਸਤ ਸੀ ਕਿ ਕਮਲ ਸਿੰਘ ਦੀ ਘਟਨਾ ਸਥਲ ‘ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਿਹੜਾ ਕਿ ਲਾਤੀਨਾ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਮ੍ਰਿਤਕ ਕਮਲ ਸਿੰਘ ਦਾ ਹੁਸ਼ਿਆਰਪੁਰ ਨਾਲ ਸਬੰਧ ਸੀ, ਜਿਹੜਾ ਕਿ ਪਰਿਵਾਰ ਸਮੇਤ ਇਟਲੀ ਰਹਿੰਦਾ ਸੀ। ਘਟਨਾ ਦੇ ਕਾਰਨਾਂ ਦੀ ਇਟਾਲੀਅਨ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਲਵੀਨੀਓ : 26 ਨਵੰਬਰ ਨੂੰ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ

ਇਟਲੀ ਦੇ ਉੱਘੇ ਆਗੂ ਕਰਮਜੀਤ ਸਿੰਘ ਢਿੱਲੋਂ ਦੇ ਦਿਹਾਂਤ ਹੋ ਜਾਣ ਨਾਲ ਹੋਇਆ ਇੱਕ ਯੁੱਗ ਦਾ ਅੰਤ