in

‘ਕਿਹੜੇ ਸਰਦਾਰ ਹਾਂ’ ਗੀਤ ਨਾਲ ਚਰਚਾ ਵਿੱਚ ਹੈ ਬੌਬੀ ਜਾਜੇਵਾਲਾ

ਮੋਦੇਨਾ (ਇਟਲੀ) (ਪਅ) – ਇਟਲੀ ਦੇ ਸ਼ਹਿਰ ਮੋਦੇਨਾ ਨੇੜ੍ਹੇ ਰਹਿੰਦੇ ਪ੍ਰਸਿੱਧ ਪੰਜਾਬੀ ਗੀਤਕਾਰ ਬੌਬੀ ਜਾਜੇਵਾਲੀਆ ਹੁਣ ਗੀਤਕਾਰੀ ਦੇ ਨਾਲ ਨਾਲ ਗਾਇਕੀ ਦੇ ਖੇਤਰ ਵਿੱਚ ਵੀ ਦਸਤਕ ਦੇ ਰਹੇ ਹਨ। ਬੌਬੀ ਜਾਜੇਵਾਲਾ ਦੇ ਲਿਖੇ ਗੀਤ ਪੰਜਾਬ ਦੇ ਅਨੇਕਾਂ ਨਾਮੀ ਗਾਇਕਾਂ ਜਿਵੇ ਕਿ ਨਛੱਤਰ ਗਿੱਲ, ਸਿੱਪੀ ਗਿੱਲ, ਇੰਦਰਜੀਤ ਨਿੱਕੂ, ਮਿਸ ਪੂਜਾ ਆਦਿ ਨੇ ਗਾਏ ਹਨ, ਪ੍ਰੰਤੂ ਹੁਣ ਉਹ ਪੰਜਾਬੀ ਸਰੋਤਿਆਂ ਲਈ ਇਕ ਵਿਲੱਖਣ ਅਤੇ ਨਵਾਂ ਨਕੋਰ ਗੀਤ ‘ਕਿਹੜੇ ਸਰਦਾਰ ਹਾਂ’ ਲੈ ਕੇ ਹਾਜਰ ਹੋਇਆ ਹੈ। ਇਸ ਗੀਤ ਨੂੰ ਕਿ ਲਿਖਿਆ ਵੀ ਖੁਦ ਬੌਬੀ ਜਾਜੇਵਾਲਾ ਨੇ ਹੀ ਹੈ ਅਤੇ ਅਵਾਜ ਵੀ ਬੌਬੀ ਨੇ ਹੀ ਦਿੱਤੀ ਹੈ। ਬੌਬੀ ਜਾਜੇਵਾਲਾ ਨੇ ਇਸ ਗੀਤ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਗਾਇਆ ਹੈ ਅਤੇ ਖੁਦ ਹੀ ਸੰਗੀਤਕ ਧੁਨਾਂ ਦਿੱਤੀਆਂ ਹਨ। ਪੀ ਆਰ ਫਿਲਮਜ ਐਂਡ ਜੇ ਡੀ ਧਨੋਆ ਰਿਕਾਰਡਜ ਕੰਪਨੀ ਵੱਲੋਂ 22 ਜੂਨ ਨੂੰ ਰਿਲੀਜ ਕੀਤੇ ਗਏ ਇਸ ਗੀਤ ਤੋਂ ਬੌਬੀ ਨੂੰ ਕਾਫੀ ਉਮੀਦਾਂ ਹਨ ਕਿ ਇਹ ਗੀਤ ਪੰਜਾਬੀ ਸਰੋਤਿਆਂ ਦੀ ਪਸੰਦ ‘ਤੇ ਖਰਾ ਉਤਰੇਗਾ।

ਅਲੂਬੁਖਾਰਾ ਚਟਨੀ

ਟਰੰਪ ਸਰਕਾਰ ਵੱਲੋਂ ਸਟੂਡੈਂਟਸ ਦਾ ਵੀਜ਼ਾ ਰੱਦ ਕਰਨ ਦਾ ਫੈਸਲਾ ਵਾਪਸ ਲੈਣ ਦਾ ਐਲਾਨ