ਵੇਰੋਨਾ (ਇਟਲੀ) (ਬਿਊਰੋ) – ਇਟਲੀ ਵਸਦੇ ਪ੍ਰਸਿੱਧ ਪੰਜਾਬੀ ਲੇਖਕ ਬਿੰਦਰ ਕੋਲੀਆਂ ਵਾਲ ਦੁਆਰਾ ਰਚਿਤ ਨਵਾਂ ਨਾਵਲ “ਉਸ ਪਾਰ ਜ਼ਿੰਦਗੀ” ਬੀਤੇ ਦਿਨੀਂ ਵੈਰੋਨਾ ਨੇੜਲੇ ਸ਼ਹਿਰ ਸਨਬੋਨਫਾਚੋ ਵਿਖੇ ਇਕ ਸਾਹਿਤਕ ਸਮਾਗਮ ਦੌਰਾਨ ਜਾਰੀ ਕਰਕੇ ਪਾਠਕਾਂ ਦੀ ਝੋਲੀ ਪਾਇਆ ਗਿਆ। ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ 150 ਸਫਿਆਂ ਵਾਲੇ ਇਸ ਨਾਵਲ ਨੂੰ ਜਾਰੀ ਕਰਦੇ ਸਮੇਂ ਬਿੰਦਰ ਕੋਲੀਆਂ ਵਾਲ ਨੇ ਨਾਵਲ ਦੇ ਵਿਸ਼ੇ ਅਤੇ ਸ਼ਬਦਾਵਲੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਰਬਿੰਦਰ ਸਿੰਘ ਧਾਲੀਵਾਲ (ਰੀਆ ਮਨੀ ਟ੍ਰਾਂਸਫਰ ਇਟਲੀ), ਸੰਤੋਖ ਸਿੰਘ ਲਾਲੀ ਖੇਡ ਪ੍ਰਮੋਟਰ, ਜਗਜੀਤ ਸਿੰਘ ਈਸ਼ਰਹੇਲ (ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਇਟਲੀ), ਭੁਪਿੰਦਰ ਸਿੰਘ, ਗੁਰਮੁੱਖ ਸਿੰਘ ਆਦਿ ਸਮੇਤ ਅਨੇਕਾਂ ਸ਼ਖਸ਼ੀਅਤਾਂ ਹਾਜਰ ਸਨ।
ਦੱਸਣਯੋੇਗ ਹੈ ਕਿ ਬਿੰਦਰ ਕੋਲੀਆਂ ਵਾਲ ਵਿਚੈਂਸਾ ਨੇੜਲੇ ਸ਼ਹਿਰ ਵਲਦਾਨੀਓ ਵਿਖੇ ਰਹਿੰਦੇ ਹਨ ਅਤੇ ਪੰਜਾਬੀ ਸਾਹਿਤ ਅੰਦਰ ਉਹ ਹੁਣ ਤੱਕ ਕਾਵਿ ਰਚਨਾਵਾਂ ਦੀਆਂ ਦੋ ਪੁਸਤਕਾਂ ਅਤੇ ਤਿੰਨ ਨਾਵਲ ਲਿਖ ਚੁੱਕੇ ਹਨ।