in

ਰਣਜੀਤ ਬੈਂਸ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ 2 ਲੱਖ 40 ਹਜ਼ਾਰ ਯੂਰੋ ਹਰਜਾਨੇ ਸਮੇਤ 10-10 ਸਾਲ ਦੀ ਸਜ਼ਾ

ਮ੍ਰਿਤਕ ਬੈਂਸ ਦਾ ਪਰਿਵਾਰ ਅਦਾਲਤ ਦੇ ਫੈਸਲੇ ਤੋਂ ਨਾਖੁਸ਼

ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਦੇ ਲੰਬਾਰਦੀਆ ਸੂਬੇ ਦੇ ਸੁਜ਼ਾਰਾ (ਮਾਨਤੋਵਾ) ਨੇੜੇ 7 ਫਰਵਰੀ 2022 ਨੂੰ ਮੈਟਲ ਵਰਕਿੰਗ ਕੰਪਨੀ ਕੁਆਤਰੋ ਬੀ ਵਾਪਰੀ ਰੌਂਗਟੇ ਖੜ੍ਹੇ ਕਰਦੀ ਘਟਨਾ। ਜਿਸ ਵਿੱਚ ਦੋ ਪ੍ਰਵਾਸੀ ਪੰਜਾਬੀ ਭਾਰਤੀਆਂ ਦੀ ਇੱਕ ਭਾਰਤੀ ਮੂਲ ਦੇ ਪੰਜਾਬੀ ਨਾਲ ਬਹਿਸ ਛਿੜ ਗਈ, ਜੋ ਇਸ ਹੱਦ ਤੱਕ ਵਧ ਗਈ ਇਹਨਾਂ ਪੰਜਾਬੀ ਕਾਮਿਆਂ ਚਰਨਜੀਤ ਸਿੰਘ (43) ਤੇ ਪਰਮਜੀਤ ਸਿੰਘ (42) ਜੋ ਆਪਸ ਵਿੱਚ ਸਕੇ ਭਰਾ ਹਨ, ਨੇ ਭਾਰਤੀ ਮੂਲ ਦੇ ਪੰਜਾਬੀ ਰਣਜੀਤ ਬੈਂਸ 38 ਸਾਲ ਦੇ ਨੌਜਵਾਨ ਦੀ ਧੌਣ ‘ਤੇ ਬੇਲਚੇ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ। ਫੈਕਟਰੀ ਵਿੱਚ ਮੌਜੂਦ ਲੋਕਾਂ ਨੇ ਮੌਕੇ ਤੇ ਤੁਰੰਤ ਹੀ ਸਥਾਨਕ ਪੁਲਸ (ਕਾਰਾਬਿਨੀਏਰੀ) ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਕੁੱਝ ਮਿੰਟਾਂ ਵਿਚ ਹੀ ਘਟਨਾ ਸਥਾਨ ਤੇ ਪਹੁੰਚ ਕੇ ਤੁਰੰਤ ਹੀ ਏਅਰ ਐਂਬੂਲੈਂਸ ਦੀ ਸਹਾਇਤਾ ਨਾਲ ਗੰਭੀਰ ਜਖਮੀ ਰਣਜੀਤ ਦੀ ਜਾਨ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਇਸ ਜੱਦੋ -ਜਹਿਦ ਦੌਰਾਨ ਹੀ ਉਹ ਦਮ ਤੋੜ ਗਿਆ।
ਪੁਲਿਸ ਨੇ ਇਸ ਕਤਲ ਦੇ ਮੁੱਖ ਦੋਸ਼ੀ ਦੋਵੇਂ ਭਰਾਵਾਂ ਨੂੰ ਮੌਕੇ ‘ਤੇ ਗ੍ਰਿਫਤਾਰ ਕਰ ਜਾਂਚ ਸੂਰੂ ਕਰ ਦਿੱਤੀ ਸੀ, ਜਦੋਂ ਹੁਣ ਇਹ ਦੋਸ਼ੀ ਜਮਾਨਤ ਉੱਪਰ ਹਨ। ਇਟਾਲੀਅਨ ਮੀਡੀਏ ਅਨੁਸਾਰ ਇਸ ਦਰਦਨਾਕ ਘਟਨਾ ਸੰਬੰਧੀ ਬੀਤੇ ਦਿਨ ਇਟਲੀ ਦੀ ਮਾਣਯੋਗ ਸਥਾਨਕ ਅਦਾਲਤ ਰਿਜੋਏਮਿਲੀਆ ਦੇ ਜੱਜ ਦਾਰੀਓ ਦੀ ਲੂਕਾ ਦੁਆਰਾ ਇਸ ਕਤਲੇਆਮ ਲਈ ਦੋਨਾਂ ਦੋਸ਼ੀਆਂ ਨੂੰ 10-10 ਸਾਲ ਸਜ਼ਾ ਸੁਣਾਉ਼ਦਿਆਂ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ 40,000 ਯੂਰੋ ਮੁਆਵਜ਼ਾ ਵੀ ਦੇਣ ਦਾ ਫੈਸਲਾ ਸੁਣਾਇਆ ਹੈ।
ਇਸ ਸਜ਼ਾ ਨੂੰ ਮ੍ਰਿਤਕ ਦੇ ਪਰਿਵਾਰ ਸਮੇਤ ਇਟਾਲੀਅਨ ਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਘੱਟ ਦੱਸਿਆ ਹੈ ਤੇ ਉਹ ਮਾਣਯੋਗ ਅਦਾਲਤ ਦੇ ਇਸ ਫੈਸਲੇ ਤੋਂ ਨਾਖੁਸ਼ ਹਨ। ਅਦਾਲਤ ਦਾ ਇਹ ਫੈਸਲਾ 30 ਦਿਨ ਦੇ ਅੰਦਰ ਲਾਗੂ ਹੁੰਦਾ ਹੈ ਜਦੋਂ ਕਿ ਦੋਸ਼ੀ ਐਲਾਨੇ ਸਕੇ ਭਰਾ ਇਸ ਫੈਸਲੇ ਵਿਰੁੱਧ ਉੱਚ ਅਦਾਲਤ ਵਿੱਚ ਅਪੀਲ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਮ੍ਰਿਤਕ ਰਣਜੀਤ ਬੈਂਸ ਤਕਰੀਬਨ ਪਿਛਲੇ 22 ਸਾਲ ਤੋਂ ਆਪਣੇ ਪਰਿਵਾਰ ਸਮੇਤ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਉਸ ਕੋਲ ਇਟਾਲੀਅਨ ਪਾਸਪੋਰਟ ਸੀ। ਉਹ ਪੰਜਾਬ ਦੇ ਜਿਲ੍ਹਾ ਸੰਗਰੂਰ ਨਾਲ ਸਬੰਧਿਤ ਸੀ। ਉਹ ਇਟਲੀ ਵਿੱਚ ਆਪਣੀ ਪਤਨੀ ਦੋ ਬੇਟੇ 4 ਤੇ 8 ਸਾਲ ਨੂੰ ਦੁੱਖਦਾਈ ਵਿਛੋੜਾ ਦੇ ਗਿਆ। ਇਸ ਘਟਨਾ ਕਾਰਨ ਭਾਰਤੀ ਭਾਈਚਾਰਾ ਭਾਰੀ ਨਿਮੋਸ਼ੀ ਅਤੇ ਗਮਗੀਨ ਮਾਹੌਲ ਦਾ ਸਾਹਮਣਾ ਕਰ ਰਿਹਾ ਹੈ। ਮਰਹੂਮ ਦੇ ਪਿਤਾ ਰਾਮ ਲਾਲ ਨੇ ਪ੍ਰੈੱਸ ਨਾਲ ਆਪਣਾ ਦੁੱਖੜਾ ਸਾਂਝਾ ਕਰਦਿਆਂ ਕਿਹਾ ਕਿ, ਉਹ ਮਾਣਯੋਗ ਅਦਾਲਤ ਦੇ ਇਸ ਫੈਸਲੇ ਤੋਂ ਨਾਖੁਸ਼ ਹੈ, ਕਿਉਂਕਿ ਦੋਸ਼ੀ ਜਮਾਨਤ ਉੱਪਰ ਪਹਿਲਾਂ ਹੀ ਜੇਲ ਤੋਂ ਬਾਹਰ ਹਨ, ਤੇ ਹੁਣ ਵੀ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਪੂਰਾ ਇਨਸਾਫ਼ ਮਿਲੇਗਾ। ਹੋ ਸਕਦਾ ਹੈ ਕਿ ਦੋਸ਼ੀ ਉੱਚ ਅਦਾਲਤ ਵਿੱਚ ਅਪੀਲ ਕਰ ਸਜ਼ਾ ਤੇ ਹਰਮਜਾਨੇ ਤੋਂ ਵੀ ਮੁੱਕਤ ਹੋ ਜਾਣ ਜਿਹੜਾ ਕਿ ਉਹਨਾਂ ਲਈ ਬਹੁਤ ਹੀ ਦੁੱਖਦਾਇਕ ਤੇ ਅਸਹਿ ਹੈ।ਉਹਨਾਂ ਦੇ ਜਿਗਰ ਦਾ ਟੁਕੜਾ ਸਦਾ ਵਾਸਤੇ ਦੁਨੀਆਂ ਤੋਂ ਚਲਾ ਗਿਆ ਤੇ ਉਸ ਦੇ ਮਾਸੂਮ ਬੱਚੇ ਤੇ ਵਿਧਵਾ ਪਤਨੀ ਕੋਰਟਾਂ ਕਚਿਹਰੀਆਂ ਵਿੱਚ ਇਸ ਆਸ ਨਾਲ ਗੁਹਾਰ ਲਗਾ ਰਹੇ ਸਨ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇਗੀ ਪਰ ਉਹਨਾਂ ਨਾਲ ਕੀ ਹੋ ਰਿਹਾ ਹੈ ਸਮਝ ਤੋਂ ਪਰੇ ਹੈ।

ਸਿੱਖ ਨੌਜਵਾਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਦੌਰਾਨ ਇਟਲੀ ਅਉਣ ਦਾ ਦਿੱਤਾ ਸੱਦਾ

ਨਾਮ ਸੋਧ / नाम सुधार / Name Correction / Rettifica Nome