in

ਬੱਤੀਪਾਲੀਆ: ਸੰਗਤ ਦਾ ਇਤਿਹਾਸਕ ਫੈਸਲਾ ਗ੍ਰੰਥੀ ਸਿੰਘ ਨੂੰ ਚੁਣਿਆ ਗੁਰਦੁਆਰਾ ਸਾਹਿਬ ਦਾ ਪ੍ਰਧਾਨ

ਬੱਤੀਪਾਲੀਆ (ਇਟਲੀ) (ਸਾਬੀ ਚੀਨੀਆਂ) – ਜਿੱਥੇ ਆਏ ਦਿਨ ਕੁਝ ਲੋਕ ਗ੍ਰੰਥੀ ਸਿੰਘਾਂ ਅਤੇ ਕੀਰਤਨੀਏ ਸਿੰਘਾਂ ਦੀਆਂ ਤਨਖਾਹਾਂ ਵਧਾਉਣ ਵਾਲੀਆਂ ਪੋਸਟਾਂ ਪਾਕੇ ਸੁਰਖੀਆਂ ਬਟੋਰਨ ਵਿਚ ਲੱਗੇ ਰਹਿੰਦੇ ਹਨ, ਉੱਥੇ ਇਟਲੀ ਦੇ ਗੁਰਦੁਆਰਾ ਸੰਗਤ ਸਭਾ ਬੱਤੀਪਾਲੀਆ ਦੀਆਂ ਸੰਗਤਾਂ ਨੇ ਸਰਬ ਸੰਮਤੀ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਇੰਦਰਜੀਤ ਸਿੰਘ ਮੋਰਾਂਵਾਲੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਬਣਾ ਕੇ ਗ੍ਰੰਥੀ ਸਿੰਘਾਂ ਦਾ ਮਾਣ ਸਤਿਕਾਰ ਵਧਾਉਂਦੇ ਹੋਏ ਨਵਾਂ ਇਤਿਹਾਸ ਲਿਖਿਆ ਹੈ.
ਦੱਸਣਯੋਗ ਹੈ ਕਿ ਪਿਛਲੇ 9 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਚੱਲੇ ਆ ਰਹੇ ਸੁਲਿੰਦਰ ਸਿੰਘ ਸੋਨੀ ਬਾਬਾ ਆਪਣੇ ਪਰਿਵਾਰ ਸਮੇਤ ਪੱਕੇ ਤੌਰ ‘ਤੇ ਇੰਗਲੈਂਡ ਜਾ ਵੱਸੇ ਹਨ ਉਨ੍ਹਾਂ ਦੇ ਅਸਤੀਫਾ ਦੇਣ ਤੋ ਬਾਅਦ ਨਵੀਂ ਕਮੇਟੀ ਦੀ ਚੌਣ ਲਈ ਸ਼ੁਰੂ ਹੋਈ ਪ੍ਰਕਿਰਿਆ ਦੌਰਾਨ ਇਕੱਤਰਤ ਸੰਗਤਾਂ ਵੱਲੋਂ ਮੌਜੂਦਾ ਪ੍ਰਧਾਨ ਸੁਲਿੰਦਰ ਸਿੰਘ ਬਾਬਾ ਨੂੰ ਜੈਕਾਰਿਆ ਦੀ ਗੂੰਜ ‘ਚ ਵਿਦਾਇਗੀ ਦਿੰਦਿਆਂ ਅਪੀਲ ਕੀਤੀ ਕਿ, ਉਨ੍ਹਾਂ ਨੇ ਲੰਮਾ ਸਮਾਂ ਗੁਰਦੁਆਰਾ ਸਾਹਿਬ ਲਈ ਸੇਵਾਵਾਂ ਨਿਭਾਈਆਂ ਹਨ, ਉਹ ਜੋ ਵੀ ਕਮੇਟੀ ਚੁਣਨਗੇ ਸੰਗਤ ਨੂੰ ਪ੍ਰਵਾਨ ਹੋਵੇਗੀ।
ਇਸ ਮੌਕੇ 45 ਮੈਂਬਰੀ ਕਮੇਟੀ ਦਾ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਇੰਦਰਜੀਤ ਸਿੰਘ ਮੋਰਾਂਵਾਲੀ ਨੂੰ ਪ੍ਰਧਾਨ ਅਤੇ ਬਲਵਿੰਦਰ ਸਿੰਘ ਬਿੰਦਰ ਨੂੰ ਮੀਤ ਪ੍ਰਧਾਨ ਵਜੋਂ ਸੇਵਾ ਦਿੱਤੀ ਗਈ ਹੈ. ਆਉਂਦੇ ਪੰਜ ਸਾਲਾਂ ਤੱਕ ਨਵੀਂ ਚੁਣੀ ਕਮੇਟੀ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਲਈ ਸੇਵਾਵਾਂ ਨਿਭਾਏਗੀ।
ਸੰਗਤ ਨੂੰ ਬੇਨਤੀ ਕਰਦਿਆਂ ਸੋਨੀ ਬਾਬਾ ਨੇ ਆਖਿਆ ਕਿ, ਪਿਛਲੇ 9 ਸਾਲਾਂ ਦੌਰਾਨ ਉਨ੍ਹਾਂ ਆਪਣੇ ਸਾਥੀ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਇਲਾਕੇ ਅਤੇ ਗੁਰਦੁਆਰਾ ਸਾਹਿਬ ਲਈ ਅਨੇਕਾਂ ਕਾਰਜ ਇਕੱਠਿਆਂ ਨੇ ਕੀਤੇ ਹਨ ਅਤੇ ਆਸ ਹੈ ਕਿ ਸੰਗਤ ਨਵੀਂ ਚੁਣੀ ਕਮੇਟੀ ਦਾ ਸਾਥ ਵੀ ਉਸੇ ਤਰ੍ਹਾਂ ਦੇ ਕੇ ਸੇਵਾਵਾਂ ਨਿਭਾਉਂਦੀ ਰਹੇਗੀ। ਸ਼ਾਇਦ ਇਟਲੀ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਗ੍ਰੰਥੀ ਸਿੰਘ ਨੂੰ ਪ੍ਰਧਾਨ ਥਾਪਿਆ ਗਿਆ ਹੋਵੇ।

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੀ ਵਿਸ਼ੇਸ਼ ਮੀਟਿੰਗ 23 ਜੁਲਾਈ ਨੂੰ ਸੋਨਚੀਨੋ ਵਿਖੇ

Marriage Notice/Pubblicazione di Matrimonio