in ,

ਸ਼ਾਹੀ ਮਸ਼ਰੂਮ

ਸਮੱਗਰੀ
ਮਸ਼ਰੂਮ (ਖੁੰਬਾਂ) : 200 ਗਰਾਮ
ਪਿਆਜ : 4 ਮੱਧਮ ਅਕਾਰ ਦੇ
ਟਮਾਟਰ : 8 ਮੱਧਮ ਅਕਾਰ ਦੇ
ਅਦਰਕ : ਇਕ ਛੋਟਾ ਟੁਕੜਾ
ਹਰੀ ਮਿਰਚ : 2
ਨਮਕ : ਅੱਧਾ ਚੱਮਚ ਜਾਂ ਸਵਾਦ ਅਨੁਸਾਰ
ਲਾਲ ਮਿਰਚ : ਅੱਧਾ ਚੱਮਚ
ਗਰਮ ਮਸਾਲਾ : ਅੱਧਾ ਚੱਮਚ
ਖੰਡ : ਇਕ ਚੱਮਚ
ਕਰੀਮ : ਇਕ ਕੱਪ
ਕਾਜੂ : ਅੱਧਾ ਕੱਪ
ਦੇਸੀ ਘਿਉ : 3 ਚੱਮਚ
ਵਿਧੀ
– ਖੁੰਬਾਂ ਨੂੰ ਦੋ ਭਾਗਾਂ ਵਿਚ ਕੱਟ ਲਓ।
– ਪਿਆਜ, ਹਰੀ ਮਿਰਚ, ਅਦਰਕ, ਟਮਾਟਰ ਨੂੰ ਬਰੀਕ ਕੱਟ ਲਓ।
– ਇਕ ਪੈਨ ਵਿਚ ਘਿਉ ਗਰਮ ਕਰਕੇ ਪਿਆਜ ਨੂੰ ਹਲਕਾ ਗੁਲਾਬੀ ਹੋਣ ਤੱਕ ਭੁੰਨ ਲਓ।
– ਹੁਣ ਇਸ ਵਿਚ ਅਦਰਕ, ਹਰੀ ਮਿਰਚ ਅਤੇ ਟਮਾਟਰ ਪਾ ਕੇ ਭੁੰਨ ਲਓ।
– ਜਦੋਂ ਟਮਾਟਰ ਚੰਗੀ ਤਰ੍ਹਾਂ ਪੱਕ ਜਾਣ ਤਾਂ ਇਸਨੂੰ ਅੱਗ ਤੋਂ ਉਤਾਰ ਲਓ।
– ਹੁਣ ਇਸ ਮਿਸ਼ਰਣ ਨੂੰ ਮਿਕਸੀ ਵਿਚ ਪੀਸ ਲਓ।
– ਮਿਸ਼ਰਣ ਨੂੰ ਪੈਨ ਵਿਚ ਪਾ ਦਿਓ, ਇਸ ਵਿਚ ਨਮਕ, ਲਾਲ ਮਿਰਚ, ਮਸਾਲਾ, ਚੀਨੀ, ਕਰੀਮ ਅਤੇ ਕਾਜੂ ਦਾ ਚੂਰਾ ਪਾ ਦਿਓ।
– 3-4 ਮਿੰਟ ਪਕਾਉਣ ਤੋਂ ਬਾਅਦ ਇਸ ਵਿਚ ਖੁੰਬਾਂ ਮਿਲਾ ਦਿਓ।
– ਘੱਟ ਅੱਗ ਦੇ ਸੇਕ ‘ਤੇ ਖੁੰਬਾਂ ਦੇ ਗਲਣ ਤੱਕ ਇਸਨੂੰ ਪਕਾਓ।
– ਖੁਬਾਂ ਪੱਕ ਜਾਣ ‘ਤੇ ਇਸਨੂੰ ਗਰਮ ਗਰਮ ਨਾਨ, ਰੋਟੀ ਜਾਂ ਪਰਾਂਠੇ ਨਾਲ ਪਰੋਸੋ।

ਬੰਦ ਨੱਕ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਭਜਾਓ

ਏਅਰ ਇੰਡੀਆ ਲਈ, ਯੈੱਸ ਵੂਈ ਟਰੈਵਲ ਵੱਲੋਂ ਰੋਮ ਤੋਂ ਚੱਲੇਗੀ ਵਿਸ਼ੇਸ਼ ਬੱਸ