ਰੋਮ (ਦਲਵੀਰ ਕੈਂਥ) – ਦੁਨੀਆਂ ਭਰ ਜਿੱਥੇ ਲੋਕਾਂ ਨੂੰ ਬਰਾਂਡਿਡ ਕੱਪੜੇ ਤੇ ਸੋਨਾ ਪਹਿਨਣ ਦਾ ਸ਼ੌਕ ਹੈ ਉੱਥੇ ਹੀ ਘੜ੍ਹੀ ਲਾਉਣ ਦੇ ਸ਼ੌਕੀਨ ਵੀ ਦੁਨੀਆਂ ਦੇ ਹਰ ਕੋਨੇ ਵਿੱਚ ਮੌਜੂਦ ਹਨ ।ਗੁੱਟ ਉੱਤੇ ਲਗਾਉਣ ਵਾਲੀਆ ਬਹੁਤ ਸਾਰੀਆਂ ਘੜੀਆਂ ਅਨੇਕਾ ਹੀ ਬ੍ਰਾਡਾਂ ਵਿੱਚ ਉਪਲੱਭਧ ਹਨ ਪਰ ਸਿੱਖ ਕੌਮ ਦੇ ਨਿਸਾਨ ਖੰਡੇ ਵਾਲੇ ਸਿੰਬਲ ਨਾਲ ਖਾਲਸਾ 1699 ਦੇ ਬ੍ਰਾਡ ਹੇਠ ਪਹਿਲੀ ਵਾਰ ਘੜੀਆਂ ਨੂੰ ਮਾਰਕਿਟ ਵਿੱਚ ਲਿਆਂਦਾ ਗਿਆ ਹੈ ਜਿਸ ਲਈ ਬੇਸ਼ੱਕ ਹਰ ਵਰਗ ਦੇ ਲੋਕ ਵਿਸ਼ੇਸ ਦਿਲਚਸਪੀ ਦਿਖਾ ਰਹੇ ਹਨ ਪਰ ਸਿੱਖ ਸਮਾਜ ਵਿੱਚ ਵਿਸ਼ੇਸ਼ ਘੜ੍ਹੀ ਲਈ ਵਿਲੱਖਣ ਖਿੱਚ ਦੇਖੀ ਜਾ ਰਹੀ ਹੈ।ਇਹ ਘੜੀਆਂ ਹਰ ਉਮਰ ਦੇ ਲੋਕਾਂ ਜਿਨ੍ਹਾਂ ਵਿੱਚ ਔਰਤਾ ,ਬੱਚੇ, ਮਰਦ ਅਤੇ ਬੁਜ਼ਰਗ ਸਾਮਿਲ ਹਨ ਲਈ ਬਹਤ ਹੀ ਸ਼ਾਨਦਾਰ ਅਤੇ ਰੋਆਇਲ ਦਿਖ ਕਾਰਨ ਧੂਮ ਮਚਾ ਰਹੀਆਂ ਹਨ ।ਅਨੇਕਾਂ ਹੀ ਘੜੀਆਂ ਨੂੰ ਮਾਤ ਪਾਉਦੀ ਉੱਘੇ ਕਾਰੋਬਾਰੀ ਡੈਨੀ ਸਿੰਘ ਵਲੋ ਪੇਸ਼ ਕੀਤੀ ਖਾਲਸਾ 1699 ਬ੍ਰਾਡ ਦੀਆ ਘੜੀਆਂ ਦੀ ਵੱਖਰੀ ਕਿਸਮ ਦੀ ਕੁਲੈਕਸ਼ਨ ਹੈ। ਇਹ ਆਪਣੇ ਕਿਸਮ ਦੀ ਪਹਿਲੀ ਘੜੀ ਹੈ ਕਿ ਜਿਸ ਦਾ ਲੋਗੋ ਖੰਡਾ ਹੈ। ਬਿਜ਼ਨਸ਼ਮੈਨ ਡੈਨੀ ਸਿੰਘ ਨਾਲ ਦੂਰ ਸੰਚਾਰ ਰਾਹੀ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਖਾਲਸਾ 1699 ਬ੍ਰਾਂਡ ਨੇ ਹੁਣ ਤੱਕ ਕਈ ਕਿਸਮ ਦੀਆ ਘੜੀਆਂ ਮਾਰਕਿਟ ਵਿੱਚ ਲਾਂਚ ਕੀਤੀਆ ਹਨ ।ਜਿਨ੍ਹਾਂ ਵਿੱਚ ਕੌਰ ਰੇਜ਼ ਵੀ ਸਾਮਿਲ ਹੈ ਜੋ ਖਾਸ ਤੌਰ ਤੇ ਲੜਕੀਆਂ ਲਈ ਹੀ ਬਣਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖਾਲਸਾ 1699 ਦੇ ਬ੍ਰਾਂਡ ਹੇਠ ‘ਸਿੰਘ ਇਜ਼ ਕਿੰਗ,ਕਿੰਗ ਇਜ਼ ਸਿੰਘ ਦੇ ਨਾਮ ਹੇਠ ਬਣੀ ਮਰਦਾਂ ਲਈ ਇਸ ਘੜੀ ਵਿੱਚ ਪੰਜ ਖੰਡੇ ਬਣਾਏ ਹੋਏ ਨੇ ਤੇ ਹਰ ਖੰਡਾ ਉਨ੍ਹਾਂ ਪੰਜ ਪਿਆਰਿਆਂ ਨੂੰ ਸਮਰਪਿਤ ਹੈ ਜੋ ਸੰਨ 1699 ਨੂੰ ਖਾਲਸਾ ਪੰਥ ਦੇ ਜਨਮ ਦਿਹਾੜੇ ਤੇ ਅਮ੍ਰਿੰਤ ਛੱਕ ਕੇ ਸਿੰਘ ਸਜੇ ਸਨ।ਇਹ ਹੀ ਨਹੀ ਸਗੋ ਇਸ ਘੜੀ ਵਿੱਚ ਵੱਖ ਚੀਜ ਹੈ ਕਿ ਇਸ ਦੀ ਸੈਕਿੰਡ ਵਾਲੀ ਸੂਈ ਤੇ ਖੰਡਾ ਬਣਿਆ ਹੋਇਆ ਹੈ ।ਜਿਸ ਦਾ ਅਰਥ ਹੈ ਕਿ ਖਾਲਸਾ ਤੁਹਾਡੇ ਇੱਕ ਇੱਕ ਪਲ ਨੂੰ ਦੇਖ ਰਿਹਾ ਹੈ।ਡੈਨੀ ਸਿੰਘ ਨੇ ਦੱਸਿਆ ਕਿ ਉਹ ਜਲਦ ਹੀ ਸੋਨੇ,ਚਾਦੀ ਅਤੇ ਹੀਰਿਆਂ ਨਾਲ ਬਣੀਆਂ ਘੜੀਆਂ ਨੂੰ ਮਾਰਕਿੰਟ ਵਿੱਚ ਲੈ ਕੇ ਆਵੇਗਾ ਅਤੇ ਹਰ ਪੰਜਾਬੀ ਦੇ ਗੁੱਟ ਘੜੀ ਦੇ ਰੂਪ ਵਿੱਚ ਸੱਜੇਗਾ ਖੰਡਾ, ਜੋ ਖਾਲਸੇ ਦੀ ਹਮੇਸ਼ਾ ਯਾਦ ਦਿਵਾਉਂਦਾ ਰਹੇਗਾ ਕਿਉਂਕਿ ਸਿੱਖ ਕੌਮ ਲਈ ਖੰਡਾ ਸਾਹਿਬ ਆਨ,ਬਾਨ ਸਾਨ ਦਾ ਪ੍ਰਤੀਕ ਹੈ।ਇਟਲੀ ਦੇ ਸਿੱਖ ਭਾਈਚਾਰੇ ਵਿੱਚ ਵੀ ਇਸ ਘੜ੍ਹੀ ਦੀ ਚਰਚਾ ਜ਼ੋਰਾਂ ਤੇ ਹੈ।